ਬਾਲ ਮਜ਼ਦੂਰੀ
ਨਮਸਤੇ,
14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਿਸੇ ਵੀ ਥਾਂ ਕੰਮ 'ਤੇ ਲਾਉਣਾ ਕਾਨੂੰਨੀ ਤੌਰ 'ਤੇ ਮਨਾ ਹੈ—ਚਾਹੇ ਘਰ ਹੋਵੇ, ਦੁਕਾਨ, ਖੇਤ, ਫੈਕਟਰੀ ਜਾਂ ਸੜਕ ਕਿਨਾਰੇ ਢਾਬਾ।ਇਸ ਤੋਂ ਇਲਾਵਾ, ਜੇਕਰ ਘਰ ਦਾ ਕੋਈ ਅਜਿਹਾ ਕਾਰੋਬਾਰ ਹੈ ਜਿੱਥੇ ਕੰਮ ਦੀ ਥਾਂ ਖਤਰਨਾਕ ਨਹੀਂ ਹੈ, ਤਾਂ ਵੀ ਬੱਚਾ ਸਿਰਫ਼ ਸਕੂਲ ਤੋਂ ਬਾਅਦ ਹੀ ਸੀਮਤ ਮਦਦ ਕਰ ਸਕਦਾ ਹੈ।
14 ਤੋਂ 18 ਸਾਲ ਦੇ ਨੌਜਵਾਨਾਂ ਨੂੰ ਵੀ ਖਤਰਨਾਕ ਥਾਵਾਂ 'ਤੇ—ਜਿਵੇਂ ਖਾਣਾਂ, ਰਸਾਇਣਾਂ ਜਾਂ ਭਾਰੀ ਮਸ਼ੀਨਾਂ ਵਾਲੇ ਕੰਮ—'ਚ ਨਹੀਂ ਲਾਇਆ ਜਾ ਸਕਦਾ। ਇਸ ਕੰਮ ਨੂੰ ਹੀ ਬਾਲ ਮਜ਼ਦੂਰੀ ਕਿਹਾ ਜਾਂਦਾ ਹੈ।। ਭਾਰਤ ਵਿੱਚ ਇਹ ਸਿਰਫ ਗਲਤ ਨਹੀਂ—ਇਹ ਗੈਰਕਾਨੂੰਨੀ ਹੈ।
ਜੇ ਤੁਹਾਡਾ ਬੱਚਾ ਗਰੀਬੀ ਜਾਂ ਕਿਸੇ ਹੋਰ ਮਜ਼ਬੂਰੀ ਕਾਰਨ ਕੰਮ ਕਰ ਰਿਹਾ ਹੈ, ਤਾਂ ਇਹ ਨਾ ਸੋਚੋ ਕਿ ਤੁਸੀਂ ਇਕੱਲੇ ਹੋ। ਮਦਦ ਮਿਲ ਸਕਦੀ ਹੈ। ਸਰਕਾਰ ਵੱਲੋਂ ਨੈਸ਼ਨਲ ਚਾਈਲਡ ਲੇਬਰ ਪ੍ਰੋਜੈਕਟ ਚਲਾਇਆ ਜਾਂਦਾ ਹੈ, ਜਿੱਥੇ ਕੰਮ ਤੋਂ ਬਚਾਏ ਗਏ ਬੱਚਿਆਂ ਨੂੰ ਖਾਸ ਸਕੂਲਾਂ ਵਿੱਚ ਪਾਇਆ ਜਾਂਦਾ ਹੈ। ਉਨ੍ਹਾਂ ਨੂੰ ਮੁਫ਼ਤ ਪੜਾਈ, ਕਿਤਾਬਾਂ, ਵਰਦੀ, ਖਾਣ-ਪੀਣ ਅਤੇ ਹੱਥੋਂ ਕਮਾਈ ਵਾਲੀ ਸਿਖਲਾਈ ਮਿਲਦੀ ਹੈ। ਇਹ ਸਹਾਇਤਾ ਉਨ੍ਹਾਂ ਦਾ ਹੱਕ ਹੈ, ਕੋਈ ਉਪਕਾਰ ਨਹੀਂ।
ਜੇ ਕੋਈ ਬੱਚਿਆਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਰੁਜ਼ਗਾਰ 'ਤੇ ਲਾਂਦਾ ਹੈ, ਤਾਂ ਉਸਨੂੰ ਜੇਲ੍ਹ ਤੇ ਭਾਰੀ ਜੁਰਮਾਨਾ ਹੋ ਸਕਦਾ ਹੈ।
ਜੇ ਤੁਸੀਂ ਕਿਸੇ ਵੀ ਬੱਚੇ ਨੂੰ ਕੰਮ ਕਰਦੇ ਵੇਖੋ—ਚਾਹੇ ਉਹ ਤੁਹਾਡਾ ਬੱਚਾ ਹੋਵੇ ਜਾਂ ਕਿਸੇ ਹੋਰ ਦਾ—ਤਾਂ ਚੁੱਪ ਨਾ ਰਹੋ। ਸਿੱਧਾ 1098 'ਤੇ ਕਾਲ ਕਰੋ। ਇਹ ਨੰਬਰ ਮੁਫ਼ਤ ਹੈ, ਤੇ 24 ਘੰਟੇ ਚੱਲਦਾ ਹੈ। ਜਾਂ www.pencil.gov.in 'ਤੇ ਜਾ ਕੇ 'Complaint' ਤੇ ਕਲਿੱਕ ਕਰੋ, ਤੇ ਬੱਚੇ ਬਾਰੇ ਸਿੱਧੀ ਜਾਣਕਾਰੀ ਭਰ ਦਿਓ—ਕਿੱਥੇ ਕੰਮ ਕਰ ਰਿਹਾ ਹੈ, ਤੇ ਕੀ ਹੋ ਰਿਹਾ ਹੈ। ਤੁਹਾਨੂੰ ਆਪਣਾ ਨਾਂ ਨਹੀਂ ਦੱਸਣਾ। ।
ਆਓ ਗਰੀਬੀ ਨੂੰ ਸਾਡਿਆਂ ਬੱਚਿਆਂ ਤੋਂ ਉਨ੍ਹਾਂ ਦਾ ਬਚਪਨ ਨਾ ਖੋਹਣ ਦਈਏ।
ਉਨ੍ਹਾਂ ਦੇ ਸੁਪਨੇ ਵਾਪਸ ਲਿਆਈਏ।
ਹਲ ਦੀ ਥਾਂ ਪੈਨਸਿਲ ਦਿਓ। ਬੋਝ ਦੀ ਥਾਂ ਕਿਤਾਬ।
ਧੰਨਵਾਦ।